Sardar Bolda Lyrics in Punjabi Fonts - Babbu Maan: The latest Punjabi song 'Sardar Bolda' is sung and written by Babbu Maan and music of this new song is also given by him.
Click here - Sardar Bolda Lyrics in English Fonts - Babbu Maan
Sardar Bolda Lyrics in Punjabi Fonts - Babbu Maan
ਫ਼ੇਸਬੁੱਕ 'ਤੇ ਗਪੌੜ ਨਈਓਂ ਛੱਡਦਾ
ਝੰਡੇ ਮਿਹਨਤਾਂ ਦੇ ਚੋਟੀਆਂ 'ਤੇ ਗੱਡਦਾ
ਨਿੱਜੀ ਰੰਜ਼ਸ਼ਾਂ ਨਈਂ ਕਿਸੇ ਨਾਲ ਕੱਢਦਾ
ਕਿਹੜਾ ਕੁਣਬੇ ਦੀ ਜੜ੍ਹ ਨਹੀਂਓ ਵੱਢਦਾ
ਆੱਹ..
ਓ ਜਿਹੜਾ ਹੱਕ ਅਤੇ ਸੱਚ ਲਈ ਖੜ੍ਹਦਾ
ਓ ਕਲਾ ਹਰ ਟਾਈਮ ਰਹੇ ਜਿਹਦੀ ਚੜ੍ਹਦੀ
ਜਿਹੜਾ ਹਰ ਸਾਹ ਦੇ ਨਾਲ ਬਾਣੀ ਪੜ੍ਹਦਾ
ਮੂੰਹੋਂ ਬੋਲਣੇ ਦੀ ਲੋੜ ਨਈਂਓ ਪੈਂਦੀਂ
ਓ ਮਾਨਾਂ ਕਿਰਦਾਰ ਬੋਲਦਾ
ਚੱਕ..
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
ਜਦੋਂ ਸਰਦਾਰ ਬੋਲਦਾ
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
ਜਦੋਂ ਸਰਦਾਰ ਬੋਲਦਾ ..
ਪੋਤਾ ਚੜ੍ਹਤ ਸਿਓਂ ਦਾ ਲਲਕਾਰਦਾ
ਜਾ ਲਾਹੌਰ 'ਚ ਅਫ਼ਗਾਨਾਂ ਨੂੰ ਵੰਗਾਰਦਾ
ਜੌਹਰ ਐਸਾ ਬਈ ਦਿਖਾਂਉਂਦਾ ਤਲਵਾਰ ਦਾ
ਮੁੱਲ ਮਿੱਤਰੋ ਸ਼ਹਾਦਤਾਂ ਦਾ ਤਾਰਦਾ..
ਪੋਤਾ ਚੜ੍ਹਤ ਸਿਓਂ ਦਾ ਲਲਕਾਰਦਾ
ਜਾ ਲਾਹੌਰ 'ਚ ਅਫ਼ਗਾਨਾਂ ਨੂੰ ਵੰਗਾਰਦਾ
ਜੌਹਰ ਐਸਾ ਬਈ ਦਿਖਾਂਉਂਦਾ ਤਲਵਾਰ ਦਾ
ਮੁੱਲ ਮਿੱਤਰੋ ਸ਼ਹਾਦਤਾਂ ਦਾ ਤਾਰਦਾ
ਓ ਬਾਹਰ ਨਿਕਲ ਅਬਦਾਲੀ ਦਿਆ ਪੋਤਿਆ
ਬਈ ਟਾਈਮ ਨਈਂਓਂ ਚੋਲ੍ਹ-ਮੋਲ੍ਹ ਦਾ
ਚੱਕ..
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
ਜਦੋਂ ਸਰਦਾਰ ਬੋਲਦਾ
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
ਜਦੋਂ ਸਰਦਾਰ ਬੋਲਦਾ ..
ਓ ਯਾਰੋ ਵੱਖਰੀ ਸੀ ਚਾਲ ਫ਼ੂਲਾ ਸਿੰਘ ਦੀ
ਕੌਣ ਬਣੂਗਾ ਮਿਸਾਲ ਫ਼ੂਲਾ ਸਿੰਘ ਦੀ
ਜਿਹੜਾ ਰਾਜੇ ਨੂੰ ਵੀ ਸਜ਼ਾ ਲਾ ਦਿੰਦਾ ਸੀ
ਪੂਜਾ ਕਰਾਂ ਮੈਂ ਬਰੇਵਰੀ ਦੇ ਕਿੰਗ ਦੀ..
ਓ ਯਾਰੋ ਵੱਖਰੀ ਸੀ ਚਾਲ ਫ਼ੂਲਾ ਸਿੰਘ ਦੀ
ਕੌਣ ਬਣੂਗਾ ਮਿਸਾਲ ਫ਼ੂਲਾ ਸਿੰਘ ਦੀ
ਜਿਹੜਾ ਰਾਜੇ ਨੂੰ ਵੀ ਸਜ਼ਾ ਲਾ ਦਿੰਦਾ ਸੀ
ਪੂਜਾ ਕਰਾਂ ਮੈਂ ਬਰੇਵਰੀ ਦੇ ਕਿੰਗ ਦੀ
ਓ ਬਾਬਾ ਕਿਰਤ ਲਈ ਸਦਾ ਹੀ ਪਰੇਰਦਾ
ਕਿ ਸਦਾ ਤੇਰਾ-ਤੇਰਾ ਤੋਲਦਾ
ਚੱਕ..
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
ਜਦੋਂ ਸਰਦਾਰ ਬੋਲਦਾ
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
ਜਦੋਂ ਸਰਦਾਰ ਬੋਲਦਾ..
ਓ ਬਾਬਾ ਨਲੂਆ ਦਲੇਰ ਅਤੇ ਸ਼ੇਰ ਬਈ
ਕਦੇ ਆਉਣਾ ਨਈਂਓਂ ਜੱਗ ਉੱਤੇ ਫੇਰ ਬਈ
ਆਲੀ ਸਿਉ ਵਾਲੀ ਸਿਉ ਵਈ ਸਲੌਦੀ ਦੇ
ਨੱਥ ਪਾਈ ਜਾ ਸਰਹੰਦ ਸੂਬਾ ਘੇਰ ਬਈ..
ਓ ਬਾਬਾ ਨਲੂਆ ਦਲੇਰ ਅਤੇ ਸ਼ੇਰ ਬਈ
ਕਦੇ ਆਉਣਾ ਨਈਂਓਂ ਜੱਗ ਉੱਤੇ ਫੇਰ ਬਈ
ਆਲੀ ਸਿਉ ਵਾਲੀ ਸਿਉ ਵਈ ਸਲੌਦੀ ਦੇ
ਨੱਥ ਪਾਈ ਜਾ ਸਰਹੰਦ ਸੂਬਾ ਘੇਰ ਬਈ
ਓ ਬਾਬਾ ਛੇੜਦਾ ਇਲਾਹੀ ਰਾਗ
ਨਾਲ ਮਰਦਾਨਾ ਜਾ ਰਬਾਬ ਖੋਲ੍ਹਦਾ
ਚੱਕ..
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
ਜਦੋਂ ਸਰਦਾਰ ਬੋਲਦਾ
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
ਜਦੋਂ ਸਰਦਾਰ ਬੋਲਦਾ..
ਗੱਲ ਸੁਣ ਓਏ ਦਿੱਲੀ ਦਿਆ ਕਵੀਆ
ਸਿੰਘ ਬਾਰਾਂ ਵਜ਼ੇ ਤੀਵੀਆਂ ਛਡਾਉਂਦੇ ਸੀ
ਜਿਹੜੇ ਮਾਪੇ ਬੂਹੇ ਅਬਲਾਂ ਲਈ ਢੋਂਦੇ ਸੀ
ਸਿੰਘ ਬੀਬੀਆਂ ਦਾ ਕਾਰਜ਼ ਰਚਾਉਂਦੇ ਸੀ ਓਏ..
ਗੱਲ ਸੁਣ ਓਏ ਦਿੱਲੀ ਦਿਆ ਕਵੀਆ
ਸਿੰਘ ਬਾਰਾਂ ਵਜ਼ੇ ਤੀਵੀਆਂ ਛਡਾਉਂਦੇ ਸੀ
ਜਿਹੜੇ ਮਾਪੇ ਬੂਹੇ ਅਬਲਾਂ ਲਈ ਢੋਂਦੇ ਸੀ
ਸਿੰਘ ਬੀਬੀਆਂ ਦਾ ਕਾਰਜ਼ ਰਚਾਉਂਦੇ ਸੀ ਓਏ
ਤੂੰ ਕੀ ਜਾਣੇ ਇਤਿਹਾਸ ਬਾਰਾਂ ਵਜ਼ੇ ਦਾ
ਤੂੰ ਦੱਸ ਕਿਉਂ ਕੁਫ਼ਰ ਤੋਲਦਾ
ਚੱਕ ..
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
ਜਦੋਂ ਸਰਦਾਰ ਬੋਲਦਾ
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
ਜਦੋਂ ਸਰਦਾਰ ਬੋਲਦਾ..
ਓ ਬਾਣਾ ਵੱਖਰਾ ਹੈ ਮਿੱਤਰੋ ਨਿਹੰਗ ਦਾ
ਸਿਰ ਬੰਨ੍ਹ ਕੇ ਦੁਮਾਲਾ ਜਦੋਂ ਲੰਘਦਾ
ਪੁੱਤ ਵੱਖਰਾ ਹੈ ਬਾਬਾ ਦਸ਼ਮੇਸ਼ ਦਾ
VVIP ਵੀ ਮੂਹਰੇ ਨਈਂਓਂ ਖੰਘਦਾ..
ਓ ਬਾਣਾ ਵੱਖਰਾ ਹੈ ਮਿੱਤਰੋ ਨਿਹੰਗ ਦਾ
ਸਿਰ ਬੰਨ੍ਹ ਕੇ ਦੁਮਾਲਾ ਜਦੋਂ ਲੰਘਦਾ
ਪੁੱਤ ਵੱਖਰਾ ਹੈ ਬਾਬਾ ਦਸ਼ਮੇਸ਼ ਦਾ
VVIP ਵੀ ਮੂਹਰੇ ਨਈਂਓਂ ਲੰਘਦਾ
ਫ਼ੌਜ਼ ਵੱਖਰੀ ਹੈ ਪੁਰਖ਼ ਅਕਾਲ ਦੀ
ਕਿ ਸਿੰਘ ਪਾਕ ਸਾਫ਼ ਸੋਲਦਾ
ਚੱਕ..
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
ਜਦੋਂ ਸਰਦਾਰ ਬੋਲਦਾ
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
ਜਦੋਂ ਸਰਦਾਰ ਬੋਲਦਾ..
ਜਦੋਂ ਸਰਦਾਰ ਬੋਲਦਾ
ਜਦੋਂ ਸਰਦਾਰ ਬੋਲਦਾ
ਹਾਂ ਜਦ ਸਰਦਾਰ ਬੋਲਦਾ..
Babbu Maan : Sardar Bolda | Singh Better Than King Vol 2 | New Punjabi Song 2020
Sardar Bolda Song Credits:
Song - Sardar Bolda
Singer / Lyrics / Music - Babbu Maan
Album - Singh Better Than King Vol 2
Click here - Sardar Bolda Lyrics in English Fonts - Babbu Maan
Babbu Maan - Instagram
Babbu Maan - Facebook
Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts.
0 Comments