TOP-LEFT ADS




Game Lyrics by Sidhu Moose Wala and Shooter Kahlon in Punjabi

 Game Lyrics by Sidhu Moose Wala and  Shooter Kahlon in Punjabi: The latest Punjabi song 'Game' is sung and written by Sidhu Moose Wala Ft. Shooter Kahlon. The music of this new song is given by Vipul Kapoor while music video is directed by Hunny Singh.


Click here - Game Lyrics by Sidhu Moose Wala and  Shooter Kahlon in English.

Game Lyrics by Sidhu Moose Wala and  Shooter Kahlon in Punjabi

(ਸ਼ੂਟਰ ਕਾਹਲੋਂ)

ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਮੇਰੇ ਤੇ ਨਜ਼ਰ ਰੱਖਿਓ..

ਓ ਸਿੱਧਾ ਏ ਸੰਕੇਤ ਮੇਰਾ ਰਿਸ਼ਤੇਦਾਰਾਂ ਨੂੰ
ਮਾੜਾ ਦੇਖ ਮੈਨੂੰ ਛੱਡ ਚੁੱਕੀਆਂ ਓ ਨਾਰਾਂ ਨੂੰ
ਸੋਚਿਓ ਨਾ ਕੱਚੇ ਪੈਰ ਜੱਟ ਡਿੱਗ ਜਾਊਗਾ
ਜਿੱਦੇ ਆਇਆ ਸਾਹਮਣੇ ਤਾਂ ਚੰਗੀ ਤਰਾਂ ਆਊਂਗਾ..

ਥੋਡੇ ਭਾਣੇ ਸੁਪਨਾ ਸਜਾ ਨਈਂਓਂ ਸਕਦੇ
ਕਦੇ ਵੀ ਗਰੀਬ ਮੂਹਰੇ ਆ ਨਈਂਓਂ ਸਕਦੇ
ਲੱਗਦਾ ਏ ਥੋਨੂੰ ਅਸੀਂ ਸਾਈਕਲਾਂ ਤੇ ਗਿੱਜ ਗਏ
ਜਿਹੜੇ ਕਦੇ ਗੱਡੀਆਂ ਚਲਾ ਨਈਂਓਂ ਸਕਦੇ..



ਡਾਇਰੀ ਵਿਚ ਨਾਂ ਦਗੇਬਾਜ਼ਾਂ ਦੇ ਨੇ ਚੇਪਨੇ
ਖੜਕੇ ਸਟੇਜੇ ਮੈਂ ਵੀ ਸਭ ਨੇ ਲਪੇਟਨੇ
ਜੇ ਛਾਤੀ ਦਿਊ ਹਿੰਮਤ ਥੋਡੀ ਉਸ ਟਾਈਮ ਤੇ ਵੀਰੇ
ਕਰਕੇ ਹਿੰਮਤ ਹੱਸਿਓ..

ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਮੇਰੇ ਤੇ ਨਜ਼ਰ ਰੱਖਿਓ
ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਮੇਰੇ ਤੇ ਨਜ਼ਰ ਰੱਖਿਓ
ਓ...ਹੋ..ਹੋਏ...

ਜਾਣ ਦਾ ਸੀ, ਜਾਣ ਦਾ ਸੀ
ਜਾਣ ਦਾ ਸੀ ਥੋਨੂੰ, ਤੁਸੀਂ ਆਪਣੇ ਮੂਹੋਂ ਦੱਸਿਉ
ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਮੇਰੇ ਤੇ ਨਜ਼ਰ ਰੱਖਿਓ..

ਹੋ ਕਹੀਆਂ ਸੀ ਜੋ ਮੈਨੂੰ ਸਭ ਗੱਲਾਂ ਯਾਦ ਰੱਖੀਆਂ
ਕੋਠੀਆਂ ਨਾ ਢਾਹੁਣ ਕਦੇ ਝੌਂਪੜੀਆਂ ਕੱਚੀਆਂ
ਦੁਨੀਆਂ ਨਾ ਚਲਦੀ ਏ ਬੰਦਿਆਂ ਦੇ ਕਹਿਣ ਨਾਲ ਜੀ
ਦਿਨ ਕਦੇ ਕਿਸੇ ਦੇ ਵੀ ਇੱਕੋ ਜਿਹੇ ਰਹਿਣ ਨਾ..

ਹਾਂ ਸੱਚੀ ਗੱਲ ਜੀਭ ਜੀ ਸਿਆਣਿਆਂ ਦੀ ਕਹਿੰਦੀ ਏ
ਚੜ੍ਹਿਆ ਜੇ ਸੂਰਜ ਤੇ ਸ਼ਾਮ ਵੀ ਤਾਂ ਪੈਂਦੀ ਏ
ਰੱਬ ਨੇ ਆ ਟਾਈਮ ਇਥੇ ਸਾਰਿਆਂ ਲਈ ਬੰਨਿਆ
ਜਗ੍ਹਾ ਕਦੀ ਕਿਸੇ ਦੀ ਨਾ ਟੌਪ ਉੱਤੇ ਰਹਿੰਦੀ ਏ..

ਲੱਗ ਜਾਵੇ ਟਾਈਮ ਸ਼ੋਰਟ-ਕੱਟ ਅਜਮਾਉਣਾ ਨੀ
ਦੁਨੀਆਂ ਤੇ ਮੈਂ ਕੋਈ ਚਾਰ ਦਿਨ ਦਾ ਪ੍ਰਾਹੁਣਾ ਨੀ
ਓ ਸਫ਼ਰ ਉਨ੍ਹਾਂ ਦੇ ਹੁੰਦੇ ਲੰਬੇ ਸੋਹਣੀਏ ਨੀ
ਜਿਹੜੇ ਚਲਦੇ ਨੇ ਕੱਦਮ ਸਲੋ..

ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਮੇਰੇ ਤੇ ਨਜ਼ਰ ਰੱਖਿਓ
ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਮੇਰੇ ਤੇ ਨਜ਼ਰ ਰੱਖਿਓ
ਹੋ...ਓ...ਹੋ...

ਜਾਣ ਦਾ ਸੀ, ਜਾਣ ਦਾ ਸੀ
ਜਾਣ ਦਾ ਸੀ ਥੋਨੂੰ, ਤੁਸੀਂ ਆਪਣੇ ਮੂਹੋਂ ਦੱਸਿਉ
ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਮੇਰੇ ਤੇ ਨਜ਼ਰ ਰੱਖਿਓ
ਹੋ...ਓ...ਹੋ...

ਓ ਜੱਗ ਉੱਤੇ ਹੁੰਦਾ ਨਹੀਓਂ ਭੇਤੀ ਕੋਈ ਲੇਖ ਦਾ
ਦੱਸਦਾ ਏ ਸਮਾਂ ਇਥੇ ਕੌਣ ਕੀਹਦੇ ਮੇਚ ਦਾ
ਟੁੱਟਦੇ ਹੁੰਦੇ ਨੇ ਦੇਖੇ ਰਾਤਾਂ ਨੂੰ ਜੋ ਸੁਪਨੇ
ਹਾਂ ਮਾਏ ਤੇਰਾ ਪੁੱਤ ਅੱਖਾਂ ਖੁੱਲ੍ਹੀਆਂ 'ਚ ਦੇਖਦਾ..

ਹੋ ਮੇਰੇ 'ਚ ਪਿਆਸ ਪਾਣੀ ਆਪ ਆਉ ਚੱਲ ਕੇ
ਟਿੱਕਦਾ ਨੀ ਕੋਈ ਜਗ੍ਹਾ ਕਿਸੇ ਆਲੀ ਮੱਲ ਕੇ
ਓ ਅੱਜ ਛੱਡ ਓਹਦਾ ਕੁਝ ਕੱਲ ਵੀ ਨੀ ਬਣਦਾ
ਮਿਹਨਤ ਤੋਂ ਬਿਨਾਂ ਜਿਹਦੀ ਨਿਗਾਹ ਹੁੰਦੀ ਫ਼ਲ 'ਤੇ

ਦੁਨੀਆਂ ਨੇ ਰੰਗ ਨਿੱਤ ਨਵੇਂ ਹੀ ਦਿਖਾਉਣੇ ਆ
ਕਿਸੇ ਨੇ ਫੜਾਉਣੇ ਹੱਥ ਕਿਸੇ ਨੇ ਛਡਾਉਣੇ ਆ
ਹੋ ਸਭ ਸਾਹਵੇਂ ਹੱਥ ਜਦੋਂ ਅੰਬਰਾਂ ਨੂੰ ਪਾਉਣੇ
ਫਿਰ ਖੜ੍ਹ ਕੇ ਜਰੂਰ ਤੱਕਿਓ...
ਓ...ਹੋ...ਓ...ਹੋ...

(ਸਿੱਧੂ ਮੂਸੇ ਆਲਾ)


ਓ ਗੱਲਾਂ ਸਭ ਸੱਚ ਵੀਰੇ ਜੋ ਜੋ ਤੂੰ ਕੀਤੀਆਂ
ਤੂੰ ਤਾਂ ਬੱਸ ਕੀਤੀਆਂ ਨੇ, ਮੇਰੇ ਨਾਲ ਬੀਤੀਆਂ
ਜਿਹਦੇ ਨਾਲ ਬਹਿੰਦੇ, ਸਾਲੇ ਓਹਨੂੰ ਡੰਗ ਮਾਰਦੇ ਆ
ਬੁੱਕਲਾਂ 'ਚ ਖੇਡ ਦੇ ਆ, ਸੱਪਾਂ ਦੀਆਂ ਨੀਤੀਆਂ..

ਇੱਕ ਸੀਗਾ ਟਾਈਮ ਲੋਕ ਤਾਹਨੇ ਸੀਗੇ ਕੱਸਦੇ
ਮਿਡਲ ਕਲਾਸ ਬੰਦਾ ਮੈਨੂੰ ਸੀਗੇ ਦੱਸਦੇ
ਪੈਸੇ ਨਾਲ ਜੱਜ ਕਰਦੇ ਸੀਗੇ ਔਕਾਤਾਂ ਨੂੰ
ਸ਼ਕਲੋਂ ਨੀ ਸੋਹਣਾ ਬਾਈ ਆਖ ਕੇ ਸੀ ਹੱਸਦੇ..

ਓ ਮੈਂ ਕਿਹਾ ਬਾਈ ਓ ਤੂੰ ਗੇਮਾਂ ਦੇਖੀਂ ਪੈਂਦੀਆਂ
ਕਰਦਾ ਜੋ ਗੱਲਾਂ ਏਹੇ ਸਦਾ ਨਹੀਓਂ ਰਹਿੰਦੀਆਂ
ਜੁਰਤ ਚਾਹੀਦੀ ਜੰਗ ਜ਼ਿੰਦਗੀ ਦੀ ਜਿੱਤਨੇ ਨੂੰ
ਬੱਲਿਆ ਮੁਕਾਮ ਇਥੇ ਸ਼ਕਲਾਂ ਨੀ ਲੈਂਦੀਆਂ..

ਓਹੀ ਹੋਈ ਗੱਲ, ਰੀਤ ਦੁਨੀਆਂ ਦੀ ਚੈਂਜ ਹੋਈ
ਪੱਲੇ ਸੀਗਾ ਸਾਈਕਲ ਤੇ, ਸਾਈਕਲ ਤੋਂ ਰੇਂਜ ਹੋਈ
ਮਾਰਦੀ ਐ ਗੱਲਾਂ ਸਾਲੀ ਦੁਨੀਆਂ ਤਾ ਵਿਹਲੀ ਏ
ਹੁਣ ਦੇਖ ਜੀ.ਟੀ. ਰੋਡ ਉੱਤੇ ਕਿੱਲੇ 'ਚ ਹਵੇਲੀ ਏ..

ਓ ਦੇਖ ਮਾੜਾ ਟਾਈਮ ਤੇਰਾ ਦਿਲ ਕਾਹਤੋਂ ਘੱਟਦਾ
ਟਾਈਮ ਨਹੀਓਂ ਦੌਰ ਆਇਆ ਮੂਸੇ ਆਲੇ ਯੱਟ ਦਾ
ਜਦੋਂ ਆਈ ਵਾਰੀ ਤੇਰੀ ਆਪੇ ਅੱਗੇ ਜਾਵੇਂਗਾ
ਜਿਨੂੰ ਕਰੇ ਰੱਬ ਅੱਗੇ ਓਹੋ ਪਿੱਛੇ ਕਦੋਂ ਹੱਟਦਾ

ਓ ਬਦਲਾਂਗੇ ਦੌਰ ਓ ਤੂੰ ਗੱਲ ਕਿਹੜੀ ਕਹੀ ਐ
ਦੇਖ ਅੱਜ ਗੱਭਰੂ ਨੇ ਧੂੜ ਗੱਡੀ ਪਈ ਐ
ਦੁਨੀਆਂ ਨੂੰ ਉਂਝ ਤਾਂ ਮੈਂ ਕੱਲਾ ਈ ਦਵਾਲ ਜੀ
ਕਿਸਮਤੋਂ ਹੋਗੇ ਆਪਾਂ ਦੋ..

ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਸਾਡੇ ਤੇ ਨਜ਼ਰ ਰੱਖਿਓ
ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਸਾਡੇ ਤੇ ਨਜ਼ਰ ਰੱਖਿਓ..

This is the end of Game Lyrics by Sidhu Moose Wala and  Shooter Kahlon in Punjabi.

Official Video of Game Song by Sidhu Moose Wala | Shooter Kahlon | Latest Punjabi Song 2020

Song : Game
Singer/Lyrics/Concept : Shooter Kahlon & Sidhu Moose Wala
Composed by : Shooter Kahlon
Music/Mix Master : Vipul Kapoor
Dop : Pulkit Setia PK
Directed by : Hunny Singh & Pulkit Setia PK

Click here - Game Lyrics by Sidhu Moose Wala and  Shooter Kahlon in English.

YouTube Thumbnail Downloader

 

Post a Comment

0 Comments