TOP-LEFT ADS




Banned Lyrics in Punjabi - Ranjit Bawa

Banned Lyrics in Punjabi - Ranjit Bawa: The latest Punjabi song Banned is sung by Ranjit Bawa, written by Kabal Saroopwali while music is composed by Sukh Brar.

 

Click here -  Banned Lyrics in English and Hindi - Ranjit Bawa

Banned Lyrics in Punjabi - Ranjit Bawa

ਸ਼ਾਇਰਾਂ ਦੀਆਂ ਕਲਮਾਂ ਦੇ ਹੁਣ,
ਫੜਕਣ ਨਾ ਡੌਲੇ ਯਾਰਾ,
ਹੁਣ ਤਾਂ ਕਿਰਦਾਰ ਫੁੱਲਾਂ ਤੋਂ,
ਸਭ ਦੇ ਨੇ ਹੌਲੇ ਯਾਰਾ..

ਖਾ ਗਿਆ ਜੰਗ ਸੂਰਮਿਆਂ ਦੀਆਂ,
ਤੇਗਾਂ ਦੀਆਂ ਧਾਰਾਂ ਨੂੰ ਹੁਣ,
ਚੁੰਨ੍ਹੀ ਪਹਾੜਾਂ ਤੋਂ ਭਾਰੀ,
ਲੱਗਦੀ ਮੁਟਿਆਰਾਂ ਨੂੰ ਹੁਣ..

ਅੱਜ-ਕੱਲ੍ਹ ਤਾਂ ਯਾਰ ਮਾਰਦੇ,
ਯਾਰਾ ਓਏ ਯਾਰਾਂ ਨੂੰ ਹੁਣ,
ਯਾਰਾ ਓਏ ਯਾਰਾਂ ਨੂੰ ਹੁਣ,
ਹਾ.. ਯਾਰਾ ਓਏ ਯਾਰਾਂ ਨੂੰ ਹੁਣ..




ਅਖਾੜੇ ਵਿੱਚ ਟਾਈਮ ਨਈਂ ਲੱਗਦਾ,
ਪਾਉਂਦੇ ਪਰ ਟਾਈਮ ਗਵੱਈਏ,
ਕੱਟੇ ਜਾਂਦੇ ਝੱਟ ਪਰਚੇ,
ਏਨ੍ਹਾਂ ਵੀ ਸੱਚ ਨਾ ਕਹੀਏ..
<0br>ਕੱਲਯੁਗ ਆ ਪੁੱਤ ਨਾ ਪਿਓ ਦੀ,
ਮਾਂ ਦੀ ਗੱਲ ਧੀ ਨਾ ਮੰਨੇ,
ਪੰਜਾਂ ਕੁ ਸਾਲਾਂ ਮੰਗਰੋਂ,
ਆਉਂਦੇ ਠੱਗ ਵੰਨ੍ਹ ਸਵੰਨ੍ਹੇ..

ਸੜਕਾਂ 'ਤੇ ਰੁੱਲਗੇ ਸੀ ਓਏ,
ਬਾਣੀ ਦੇ ਪਾਵਣ ਪੰਨੇ,
ਸੜਕਾਂ 'ਤੇ ਰੁੱਲਗੇ ਸੀ ਓਏ,
ਬਾਣੀ ਦੇ ਪਾਵਣ ਪੰਨੇ,
ਬਾਣੀ ਦੇ ਪਾਵਣ ਪੰਨੇ,
ਬਾਣੀ ਦੇ ਪਾਵਣ ਪੰਨੇ..




ਦਿੰਦੇ ਗੁਰੂਆਂ ਨੂੰ ਮੱਤਾਂ,
ਬੇਮੁੱਖ ਹੋ ਗਏ ਨੇ ਚੇਲ੍ਹੇ,
ਭਿਉਂ ਕੇ ਵਿੱਚ ਚਾਛਣੀਆਂ ਦੇ,
ਵਿਕਦੇ ਸ਼ਰੇਆਮ ਕਰੇਲੇ..

ਸੱਪਾਂ ਤੋਂ ਵੱਧ ਉਗਲਦੇ,
ਜ਼ਹਿਰਾਂ ਇਨਸਾਨ ਪਏ ਨੇ,
ਛੱਤਾਂ ਤਾਂ ਚੋਣ ਸਕੂਲੇ,
ਪੱਕੇ ਸ਼ਮਸ਼ਾਨ ਪਏ ਨੇ..

ਲੋਕਾਂ ਦਾ ਹੱਕ ਮਾਰ ਕੇ,
ਕਰਦੇ ਕਈ ਦਾਨ ਪਏ ਨੇ,
ਲੋਕਾਂ ਦਾ ਹੱਕ ਮਾਰ ਕੇ,
ਕਰਦੇ ਕਈ ਦਾਨ ਪਏ ਨੇ,
ਕਰਦੇ ਕਈ ਦਾਨ ਪਏ ਨੇ,
ਕਰਦੇ ਕਈ ਦਾਨ ਪਏ ਨੇ..

ਤੇਰੇ ਓਏ ਸਮਝ ਨਾ ਆਉਣੀ,
ਬਾਹਲੀ ਗਈ ਉਲਝ ਕਹਾਣੀ,
ਮੜ੍ਹੀਆਂ 'ਤੇ ਘਿਓ ਦੇ ਦੀਵੇ,
ਜਿਊਂਦੇ ਜੀ ਦੇਣ ਨਾ ਪਾਣੀ..

ਕਾਬਲ ਸਰੂਪਵਾਲੀ ਦਾ,
ਤੂੰ ਕਿਉਂ ਪਿਆ ਝੁਰਦਾ ਕੰਡੇ,
ਏ.ਸੀ. ਵਿੱਚ ਬਹਿ ਕੇ ਸੁਣਿਆ,
ਕਈਆਂ ਰੁੱਖ ਛਾਂ ਲਈ ਵੰਡੇ..

ਦੁਨੀਆਂ ਤੋਂ ਬੱਚ ਜਾ ਸੱਜਣਾ,
ਇਹਦੇ ਚੌਂਹ ਪਾਸੇ ਦੰਦੇ,
ਦੁਨੀਆਂ ਤੋਂ ਬੱਚ ਜਾ ਸੱਜਣਾ,
ਇਹਦੇ ਚੌਂਹ ਪਾਸੇ ਦੰਦੇ,
ਇਹਦੇ ਚੌਂਹ ਪਾਸੇ ਦੰਦੇ,
ਇਹਦੇ ਚੌਂਹ ਪਾਸੇ ਦੰਦੇ,

ਬੋਲੀ ਕਿਤੇ ਮੁੱਕ ਨਾ ਜਾਵੇ,
ਏਹ ਵੀ ਗੱਲ ਸੋਚ ਵਿਚਾਰੋ,
ਬੇਛੱਕ ਬੋਲੋ ਅੰਗਰੇਜ਼ੀ,
ਮਾਂ ਨੂੰ ਨਾ ਧੱਕੇ ਮਾਰੋ..

ਨਸ਼ਿਆਂ ਵਿੱਚ ਪੈਗੇ ਗੱਭਰੂ,
ਅਣਖਾਂ ਕਿਤੇ ਉੱਡ-ਪੁੱਡ ਗਈਆਂ,
ਟਿੱਕ-ਟੋਕ ਜੇ ਬੰਦ ਨਾ ਹੁੰਦਾ,
ਬਣਨਾ ਨਚਾਰ ਸੀ ਕਈਆਂ..

ਮਾਪੇ ਤੇ ਹੁਸਨ ਜਵਾਨੀ,
ਮੁੜਦੇ ਨਾ ਵਾਪਿਸ ਬਈ ਓਏ,
ਹੋ ਸਕਦਾ ਕੌੜੀ ਲੱਗੇ,
ਗੱਲ ਥੋੜ੍ਹੀ ਸੱਚ ਕਹੀ ਓਏ,
ਹੋ ਸਕਦਾ ਕੌੜੀ ਲੱਗੇ,
ਗੱਲ ਥੋੜ੍ਹੀ ਸੱਚ ਕਹੀ ਓਏ,
ਗੱਲ ਥੋੜ੍ਹੀ ਸੱਚ ਕਹੀ ਓਏ,
ਗੱਲ ਥੋੜ੍ਹੀ ਸੱਚ ਕਹੀ ਓਏ..

This is the end of Banned Lyrics in Punjabi by Ranjit Bawa.

Official Video of Banned Song | Ranjit Bawa | Latest Punjabi Song 2020

Banned Song Credits:

Singer - Ranjit Bawa
Lyrics - Kabal Saroopwali
Music - Sukh Brar
Video & Poster - Dhiman productions
Label - Ranjit Bawa

 Click here -  Banned Lyrics in English and Hindi - Ranjit Bawa

Click here - Upcoming Bollywood Movies 2020.

Post a Comment

0 Comments