TOP-LEFT ADS




Kinne Aye Kinne Gye Lyrics in Punjabi Fonts | Ranjit Bawa

 Kinne Aye Kinne Gye Lyrics in Punjabi Fonts | Ranjit Bawa: The latest Punjabi song Kinne Aye Kinne Gye is sung by Ranjit Bawa with music given by Sukh Brar. Lovely Noor is the writer of  Ranjit Bawa's 'Kinne Aye Kinne Gye' song. 

Kinne Aye Kinne Gaye Lyrics in Punjabi and English Fonts - Ranjit Bawa

Click here - Kinne Aye Kinne Gye Lyrics in English Fonts - Ranjit Bawa

Kinne Aye Kinne Gaye Lyrics in Punjabi Fonts - Ranjit Bawa

ਹੋ ਕਦੋਂ ਕਿੱਥੇ ਪਹਿਲੀ ਵਾਰ ਉੱਡਿਆ ਜ਼ਹਾਜ
ਦਾਜ਼ ਵਿੱਚ ਊਠ ਦੇਣੇ ਕਿੱਥੋਂ ਦਾ ਰਿਵਾਜ਼
ਕਦੋਂ ਕਿੱਥੇ ਪਹਿਲੀ ਵਾਰ ਉੱਡਿਆ ਜ਼ਹਾਜ
ਦਾਜ਼ ਵਿੱਚ ਊਠ ਦੇਣੇ ਕਿੱਥੋਂ ਦਾ ਰਿਵਾਜ਼
ਵਿਸਥਾਰ ਨਾਲ ਦੱਸੋ ਪਿਆਰੇ ਬੱਚਿਓ
ਹੋ ਪੋਰਸ ਨੂੰ ਕਿਹੜੀ ਗੱਲੋਂ ਮਾਸੀ ਭੁੱਲ ਗਈ..

ਓਏ ਖੋਰੇ ਕਿਹੜੇ ਰਾਜਿਆਂ ਦੇ ਰੱਟੇ ਮਰਵਾਤੇ
ਅੱਜ ਦੇ ਜੁਵਾਕਾਂ ਨੂੰ 84 ਭੁੱਲ ਗਈ
ਖੋਰੇ ਕਿਹੜੇ ਰਾਜਿਆਂ ਦੇ ਰੱਟੇ ਮਰਵਾਤੇ
ਅੱਜ ਦੇ ਜੁਵਾਕਾਂ ਨੂੰ 84 ਭੁੱਲ ਗਈ..  ਹੋ!

ਕੌਣ ਸੀ ਓਹ ਬੱਬਰ ਅਕਾਲੀ 
ਜਿਹੜੇ ਹੱਥ ਨਾ ਕਿਸੇ ਦੇ ਆਉਂਦੇ ਸੀ
ਸਿੱਖ ਰੈਜਮੈਂਟ ਕਦੋਂ ਬਣੀ ਸੀ
ਤੇ ਕਿੱਥੇ-ਕਿੱਥੇ ਧੱਕ ਪਾਉਂਦੇ ਸੀ
ਸਿੱਖ ਰੈਜਮੈਂਟ ਕਦੋਂ ਬਣੀ ਸੀ
ਤੇ ਕਿੱਥੇ-ਕਿੱਥੇ ਧੱਕ ਪਾਉਂਦੇ ਸੀ..

ਪੜ੍ਹੀ ਨਾ ਕਿਤਾਬ ਰਾਣੀ ਜਿੰਦਾ
ਆਹ ਹਾੱਲੀਵੁੱਡੋਂ ਚੱਲ ਕੇ ਕੋਈ ਸਾਲੀ ਆ ਗਈ..

ਓ ਜਦੋਂ ਪੁੱਤਾਂ ਘਰ ਵਿੱਚ ਪਾਈਆਂ ਵੰਡੀਆਂ
ਓਦੋਂ ਚੇਤੇ ਪਿਓ ਨੂੰ 47 ਆ ਗਈ
ਜਦੋਂ ਪੁੱਤਾਂ ਘਰ ਵਿੱਚ ਪਾਈਆਂ ਵੰਡੀਆਂ
ਓਏ ਓਦੋਂ ਚੇਤੇ ਪਿਓ ਨੂੰ ਵੰਡ ਕਾਲੀ ਆ ਗਈ.. ਓ!

ਓਏ ਹਰੀ ਸਿੰਘ ਨਲੂਏ ਨੇ ਢਾਹ ਲਿਆ ਸੀ ਸ਼ੇਰ
ਤੇ ਜਬਾੜਾ ਤੋੜਤਾ
ਹੋ ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ
ਗੋਰਾ ਖਾਲੀ ਮੋੜਤਾ
ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ
ਗੋਰਾ ਖਾਲੀ ਮੋੜਤਾ..

ਓ ਮਾਧੋਦਾਸ ਬਣ ਗਿਆ ਬੰਦਾ ਗੁਰੂ ਦਾ
ਤੇ ਚੱਕਦਾ ਝਮੇਲੇ ਨੂੰ..

ਹੋ ਜ਼ਿੰਦਗੀ ਦੀ ਹਾੜ੍ਹੀ ਸਾਉਣੀ ਵੇਚ ਵੱਟ ਕੇ
ਓ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ
ਜ਼ਿੰਦਗੀ ਦੀ ਹਾੜ੍ਹੀ ਸਾਉਣੀ ਵੇਚ ਵੱਟ ਕੇ
ਓ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ.. ਹੋ!

ਓ ਹੱਕਾਂ ਦਾ ਨੀ ਪਤਾ ਏਥੇ ਟੀਨਏਜ਼ਾਂ ਨੂੰ
ਪਾਬਲੋਂ ਤਾਂ ਬੜਾ ਮਸ਼ਹੂਰ ਏ
ਕਈਆਂ ਨੂੰ ਨਈਂ ਚੇਤੇ ਏਥੇ ਦਾਦਿਆਂ ਦੇ ਨਾਂ
ਗੁਰੂਆਂ ਦੀ ਗੱਲ ਬੜੀ ਦੂਰ ਏ
ਓ ਕਈਆਂ ਨੂੰ ਨਈਂ ਚੇਤੇ ਏਥੇ ਦਾਦਿਆਂ ਦੇ ਨਾਂ
ਤੇ ਗੁਰੂਆਂ ਦੀ ਗੱਲ ਬੜੀ ਦੂਰ ਏ..

ਓ ਕਲਾਕਾਰੀ ਘੱਟ ਬਕਵਾਸ ਵਾਧੂ ਦੀ
ਕਿੰਨਾਂ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ..

ਹੋ ਗੀਤਕਾਰੋ ਸਿੱਖੋ ਵਿਰਸੇ ਲਈ ਲਿਖਣਾ
ਹੱਥ ਜੋੜੇ ਛੱਡੋ ਹੁਣ ਵੈਲਪੁਣੇ ਨੂੰ
ਗੀਤਕਾਰੋ ਸਿੱਖੋ ਵਿਰਸੇ ਲਈ ਲਿਖਣਾ
ਓਏ ਹੱਥ ਜੋੜੇ ਛੱਡੋ ਹੁਣ ਵੈਲਪੁਣੇ ਨੂੰ.. ਹੋ!

ਹੌਲੀ-ਹੌਲੀ ਰਾਜਨੀਤੀ ਖੇਡੀ ਜਾਂਦੀ ਆ
ਤੇ ਕੁੱਝ ਜਾਪਣਾ ਈ ਨਈਂ
ਓ ਪਾਣੀਆਂ ਦੇ ਮਸਲੇ ਤੇ ਬੋਲਦਾ ਨਈਂ ਕੋਈ
ਜਿਵੇਂ ਆਪਣਾ ਈ ਨਈਂ
ਹੋ ਪਾਣੀਆਂ ਦੇ ਮਸਲੇ ਤੇ ਬੋਲਦਾ ਨਈਂ ਕੋਈ
ਜਿਵੇਂ ਆਪਣਾ ਈ ਨਈਂ..

ਓ ਪੈਰਾਂ ਨੂੰ ਕਰਾ ਕੇ ਛੱਡੂ ਛਾਨਣੀ
ਏ ਸ਼ੌਂਕ ਕਿੱਕਰਾਂ ਦੇ ਬੂਟੇ ਦਾ..

ਦਾਦੇ ਹੁਣੀਂ ਲੰਘ ਗਏ ਸੁਰੰਗਾਂ ਪੁੱਟ ਕੇ
ਪੋਤੇ ਲੈ ਕੇ ਉੱਠਦੇ ਸਹਾਰਾ ਸੂਟੇ ਦਾ
ਦਾਦੇ ਹੁਣੀਂ ਲੰਘ ਗਏ ਸੁਰੰਗਾਂ ਪੁੱਟ ਕੇ
ਪੋਤੇ ਲੈ ਕੇ ਉੱਠਦੇ ਸਹਾਰਾ ਸੂਟੇ ਦਾ.. ਹੋ!

ਓ ਮਾਤੜ ਬੰਦੇ ਨੂੰ ਦਿੱਤੀ ਲੋਈ ਨਾ
ਤੇ ਠੰਢਾਂ ਵਿੱਚ ਪਾਲਾ ਹੋਣ 'ਤੇ
ਓਹੀ ਕਹਿੰਦੇ ਸਵਾ ਲੱਖ ਦਿਆਂਗੇ
ਕਿਸੇ ਦਾ ਮੂੰਹ ਕਾਲਾ ਹੋਣ 'ਤੇ.. ਹਾ!
ਓਹੀ ਕਹਿੰਦੇ ਸਵਾ ਲੱਖ ਦਿਆਂਗੇ
ਕਿਸੇ ਦਾ ਮੂੰਹ ਕਾਲਾ ਹੋਣ 'ਤੇ..

ਦੇਸੀ ਘਿਓ ਦੇ ਵਰਗੀ ਆ ਮਾਰ ਹੁੰਦੀ
ਚੰਗੇ ਉਸਤਾਦ ਚੰਡੇ ਦੀ..

ਓ ਦਾਜ਼ ਵਾਲੀ ਗੱਡੀ ਉੱਤੇ ਗੋਤ ਲਿਖਣਾ
ਸੱਚ ਜਾਣੀਂ ਗੱਲ ਨਈਂ ਸਿਆਣੇ ਬੰਦੇ ਦੀ
ਹੋ ਦਾਜ਼ ਵਾਲੀ ਗੱਡੀ ਉੱਤੇ ਗੋਤ ਲਿਖਣਾ
ਸੱਚ ਜਾਣੀਂ ਗੱਲ ਨਈਂ ਸਿਆਣੇ ਬੰਦੇ ਦੀ.. ਹੋ!

ਭਗਤ ਸਰਾਭੇ ਜਦੋਂ ਜੰਮਦੇ ਸੀ
ਉਦੋਂ ਨਾ ਜ਼ਮੀਰ ਵਿੱਕਦਾ
ਫੂਕਾਂ ਦੇ-ਦੇ ਬਣਿਆ ਸਟਾਰ ਪੁੱਤ
ਬਹੁਤਾ ਚਿਰ ਨਹੀਓਂ ਟਿੱਕਦਾ
ਫੂਕਾਂ ਦੇ-ਦੇ ਬਣਿਆ ਸਟਾਰ ਪੁੱਤ
ਬਹੁਤਾ ਚਿਰ ਨਹੀਓਂ ਟਿੱਕਦਾ..

ਓਏ ਐਨਾ ਇਤਹਾਸ ਕਾਹਤੋਂ ਸ਼ਰਮ ਨਾ ਆਈ
ਆਈਡਲ ਚੁਣੇ ਨੂੰ..

ਹੋ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ
ਸ਼ੀਸ਼ੇ 'ਚ ਜੜਾ ਲਈਂ ਉਦੋਂ ਫੈਨਪੁਣੇ ਨੂੰ
ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ
ਸ਼ੀਸ਼ੇ 'ਚ ਜੜਾ ਲਈਂ ਫਿਰ ਫੈਨਪੁਣੇ ਨੂੰ..

ਹੋ ਕਿੰਨੇ ਆਏ ਕਿੰਨੇ ਗਏ
ਹੁਣ ਤੱਕ ਕਿਸੇ ਕੋਲ ਲੇਖਾ ਤਾਂ ਨਹੀਂ
ਮਿੱਟੀ ਦਿਆ ਬਾਵਿਆ ਓਏ
ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਹੀਂ
ਮਿੱਟੀ ਦਿਆ ਬਾਵਿਆ ਓਏ
ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਈਂ..

ਓ ਲਵਲੀ ਸ਼ੁਦਾਈਆ
ਏਥੇ ਔਖੇ ਵੇਲੇ ਕੋਈ ਨਈਂ ਲੱਭਦਾ ਖਲੋਣ ਨੂੰ
ਉੱਤੋ..ਉੱਤੋਂ...
ਉੱਤੋਂ-ਉੱਤੋਂ ਕਹਿੰਦੇ ਸਾਰੇ ਯੁਗ-ਯੁਗ ਜੀ
ਆ ਵਿੱਚੋਂ ਸਭ ਫਿਰਦੇ ਆ ਭੋਗ ਪਾਉਣ ਨੂੰ
ਉੱਤੋਂ-ਉੱਤੋਂ ਕਹਿੰਦੇ ਸਭ ਯੁਗ-ਯੁਗ ਜੀ
ਓ ਵਿੱਚੋਂ ਸਭ ਫਿਰਦੇ ਆ ਭੋਗ ਪਾਉਣ ਨੂੰ
ਵਿੱਚੋਂ ਸਭ ਫਿਰਦੇ ਆ ਭੋਗ ਪਾਉਣ ਨੂੰ
ਵਿੱਚੋਂ ਸਭ ਫਿਰਦੇ ਆ ਭੋਗ ਪਾਉਣ ਨੂੰ...ਹਾ!

This is the end of Kinne Aye Kinne Gye Lyrics in Punjabi Fonts by Ranjit Bawa.

Official Video of Kinne Aye Kinne Gye | Ranjit Bawa | Sukh Brar | Lovely Noor | Latest Punjabi Song 2020



Kinne Aye Kinne Gye Song Credits:


Song - Kinne Aye Kinne Gye
Singer - Ranjit Bawa
Lyrics - Lovely Noor
Music - Sukh Brar
Video- Dhiman Productions
Online Promotion- Baaj Media
Label - Ranjit Bawa

Click here - Kinne Aye Kinne Gye Song Lyrics in English - Ranjit Bawa


Ranjit Bawa - Wikipedia

Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts.




Post a Comment

0 Comments