TOP-LEFT ADS




Sharminda Lyrics - Satinder Sartaaj

Sharminda Lyrics by Satinder Sartaaj | Ikko Mikke Film

Sharminda Lyrics Satinder Sartaaj

Sharminda Lyrics Punjabi: This is the latest Punjabi song from Ikko Mikke movie. Sharminda song sung and written by Satinder Sartaaj and music is given by Beat Minister.

Click Here - Sharminda Lyric in Hindi

Click Here - Sharminda Lyric in English

Sharminda Lyrics - Satinder Sartaaj


ਕੀਤੇ ਬੜੇ ਗ਼ੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
ਕੀਤੇ ਬੜੇ ਗ਼ੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
ਏਦਾਂ ਦੇ ਆਦਮੀ ਨੂੰ 
ਏਦਾਂ ਦੇ ਆਦਮੀ ਨੂੰ 
ਰੱਬ ਮਾਫ਼ੀਆਂ ਨਈਂ ਦਿੰਦਾ
ਕੀਤੇ ਬੜੇ ਗ਼ੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
ਕਦਰਾਂ ਨਾ ਜਾਣੀਆਂ ਮੈਂ
ਜੋ ਮੇਰੇ ਕਰੀਬ ਆਏ
ਜ਼ਿੰਦਗੀ ਦੇ ਆਸਰੇ ਵੀ
ਹੱਥਾਂ 'ਚੋਂ ਮੈਂ ਗਵਾਏ
ਹੱਥਾਂ 'ਚੋਂ ਮੈਂ ਗਵਾਏ
ਲਾਉਂਦਾ ਰਿਹਾ ਉਡਾਰੀ
ਬਣਿਆ ਰਿਹਾ ਪਰਿੰਦਾ
ਏਦਾਂ ਦੇ ਆਦਮੀ ਨੂੰ 
ਏਦਾਂ ਦੇ ਆਦਮੀ ਨੂੰ 
ਰੱਬ ਮਾਫ਼ੀਆਂ ਨਈਂ ਦਿੰਦਾ
ਕੀਤੇ ਬੜੇ ਗ਼ੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
ਜਿਨ੍ਹਾਂ ਰੂਹ ਤੋਂ ਪਿਆਰ ਬਖ਼ਸ਼ੇ
ਜਿਹੜੇ ਜਿੰਦੜੀ ਵਾਰ ਦੇ ਸੀ
ਮੈਂ ਖ਼ੋਰੇ ਕਿਹੜੀ ਗੱਲੋਂ
ਓ ਵੀ ਵਿਸਾਰ ਤੇ ਸੀ
ਓ ਵੀ ਵਿਸਾਰ ਤੇ ਸੀ
ਜਿਹੜੇ ਆਖਦੇ ਸੀ ਮੈਨੂੰ
ਲਾਡਾਂ ਦੇ ਨਾਲ ਛਿੰਦਾ
ਏਦਾਂ ਦੇ ਆਦਮੀ ਨੂੰ 
ਏਦਾਂ ਦੇ ਆਦਮੀ ਨੂੰ 
ਰੱਬ ਮਾਫ਼ੀਆਂ ਨਈਂ ਦਿੰਦਾ
ਕੀਤੇ ਬੜੇ ਗ਼ੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
ਹਮਦਰਦੀਆਂ ਦੇ ਵਾਰਿਸ
ਖ਼ੁਸ਼ੀਆਂ ਦੇ ਹਮਸਫ਼ਰ ਜੋ
ਮੇਰੇ ਵਜ਼ੂਦ ਉੱਤੇ 
ਬੜੇ ਸਾਫ਼ ਸੀ ਅਸਰ ਜੋ
ਬੜੇ ਸਾਫ਼ ਸੀ ਅਸਰ ਜੋ
ਮੇਰੀ ਖ਼ੁਸ਼ੀ ਦੀ ਖ਼ੁਵਾਹਿਸ਼
ਵਾਲੀ ਆਸ ਤੇ ਜੋ ਜ਼ਿੰਦਾ
ਏਦਾਂ ਦੇ ਆਦਮੀ ਨੂੰ 
ਏਦਾਂ ਦੇ ਆਦਮੀ ਨੂੰ 
ਰੱਬ ਮਾਫ਼ੀਆਂ ਨਈਂ ਦਿੰਦਾ
ਕੀਤੇ ਬੜੇ ਗ਼ੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
ਇੱਕ ਦਿਨ ਅਤੀਤ ਮੇਰਾ
ਗਲ਼ ਲੱਗ ਬੜਾ ਹੀ ਰੋਇਆ
ਸਾਨੂੰ ਤਾਂ ਭੁੱਲ ਹੀ ਬੈਠਾ
ਸਰਤਾਜ ਜੱਦ ਦਾ ਹੋਇਆ
ਸਰਤਾਜ ਜੱਦ ਦਾ ਹੋਇਆ
ਜਿੱਥੇ ਪੱਥਰਾਂ ਦੇ ਬਗ਼ੀਚੇ
ਉਸ ਸ਼ਹਿਰ ਦਾ ਪਾਸ਼ਿੰਦਾ
ਏਦਾਂ ਦੇ ਆਦਮੀ ਨੂੰ 
ਏਦਾਂ ਦੇ ਆਦਮੀ ਨੂੰ 
ਰੱਬ ਮਾਫ਼ੀਆਂ ਨਈਂ ਦਿੰਦਾ
ਕੀਤੇ ਬੜੇ ਗ਼ੁਨਾਹ ਮੈਂ
ਹੁਣ ਆਪ ਹਾਂ ਸ਼ਰਮਿੰਦਾ
 
This is the end of Sharminda Lyrics in Punjabi.



Officeal video of SHARMINDA  - Satinder Sartaaj | Ikko Mikke Film | 

SHARMINDA  Song Credits:

Song Title: Sharminda
Singer/Lyrics/Composer: Satinder Sartaaj
Music: Beat Minister
Label: Saga Music



Click Here - Sharminda Lyric in Hindi

Click Here - Sharminda Lyric in English

Know More About Satinder Sartaaj
Please subscribe for more Latest Punjabi Songs Lyrics in Hindi, Punjabi and English. Thanks for Visit 

Post a Comment

0 Comments